ਸਾਹਿਬਾ ਤੇਰੇ ਘਰ ਵਿੱਚੋਂ ਵੇਖਿਆ,
ਮਿਲਦਾ ਨਿਮਾਣਿਆਂ ਨੂੰ ਮਾਣ।
ਸਾਹਿਬਾ ਤੇਰੇ ਘਰ ਵਿੱਚੋਂ ਵੇਖਿਆ,
ਮਿਲਦਾ ਨਿਮਾਣਿਆਂ ਨੂੰ ਮਾਣ।
ਹੋਕੇ ਮਿਹਰਵਾਨ ਮਿਹਰਾਂ ਵਾਲਿਆ,
ਝੋਲੀ ਵਿਚ ਪਾ ਦੇ ਨਾਮ ਦਾਨ।
ਥੀਆਂ ਪੁੱਤਾਂ ਵਾਂਗੂ ਮੇਰੇ ਪ੍ਰੀਤਮਾ,
ਰੁੱਖਦਾ ਏ ਭਗਤ ਪਿਆਰੇ ਤੂੰ।
ਬੱਝਾ ਹੋਇਆ ਵਿਚ ਤੂੰ ਪ੍ਰੇਮ ਦੇ,
ਮੋਡਦਾ ਏ ਧੰਨੇ ਦੇ ਕਿਆਰੇ ਤੂੰ।
ਬੱਝਾ ਹੋਇਆ ਵਿਚ ਤੂੰ ਪ੍ਰੇਮ ਦੇ,
ਮੋਡਦਾ ਏ ਧੰਨੇ ਦੇ ਕਿਆਰੇ ਤੂੰ।
ਵਾਗੀ ਬਣ ਚਾਰ ਕੇ ਤੂੰ ਮੱਝੀਆਂ,
ਵਾਗੀ ਬਣ ਚਾਰ ਕੇ ਤੂੰ ਮੱਝੀਆਂ,
ਜੱਗ ਤੇ ਵਧਾਇਆ ਉਹ ਦਾ ਮਾਣ।
ਹੋਕੇ ਮਿਹਰਵਾਨ ਮਿਹਰਾਂ ਵਾਲਿਆ,
ਝੋਲੀ ਵਿਚ ਪਾ ਦੇ ਨਾਮ ਦਾਨ।
ਘਰ ਘਰ ਕਰਦਾ ਸੀ ਬੁਤੀਆਂ,
ਸੈਣ ਨਾਈ ਜੋ ਸੀ ਬੁਤਕਾਰੀਆ।
ਵਿੱਚ ਉਹ ਦੇ ਹਿਰਦੇ ਚ ਵੱਸ ਕੇ,
ਰਹਿਮਤਾਂ ਦੀ ਲਾਈ ਝੜੀ ਭਾਰੀ ਆ।
ਵਿੱਚ ਉਹ ਦੇ ਹਿਰਦੇ ਚ ਵੱਸ ਕੇ,
ਰਹਿਮਤਾਂ ਦੀ ਲਾਈ ਝੜੀ ਭਾਰੀ ਆ।
ਫਿਰ ਉਹ ਨੂੰ ਭਗਤਾਂ ਚ ਗਣਿਆ,
ਦੇ ਕੇ ਤੁਸਾਂ ਬ੍ਰਹਮ ਦਾ ਗਿਆਨ।
ਹੋਕੇ ਮਿਹਰਵਾਨ ਮਿਹਰਾਂ ਵਾਲਿਆ,
ਝੋਲੀ ਵਿਚ ਪਾ ਦੇ ਨਾਮ ਦਾਨ।
ਸੁੰਦਰ ਰਚਾ ਕੇ ਥੀ ਦੇ ਕਾਜ ਨੂੰ ,
ਡੋਲ ਗਿਆ ਵਿੱਚ ਸੀ ਅਖੀਰ ਦੇ।
ਹੋਏ ਕੇ ਸਹਾਈ ਪ੍ਰਤਪਾਲਕਾ,
ਕਾਜ ਤੂੰ ਸਵਾਰੇ ਸੀ ਕਬੀਰ ਦੇ।
ਹੋਏ ਕੇ ਸਹਾਈ ਪ੍ਰਤਪਾਲਕਾ,
ਕਾਜ ਤੂੰ ਸਵਾਰੇ ਸੀ ਕਬੀਰ ਦੇ।
ਲੋਕੀ ਮਹਿਮਾ ਗਾਉਂਦੇ ਜਾਣ ਉਸਦੀ,
ਲੋਕੀ ਮਹਿਮਾ ਗਾਉਂਦੇ ਜਾਣ ਉਸਦੀ,
ਕਹਿੰਦੇ ਭਾਰੀ ਪੁਰਖ ਮਹਾਨ।
ਹੋ ਕੇ ਮਿਹਰਵਾਨ ਮਿਹਰਾਂ ਵਾਲਿਆ,
ਝੋਲੀ ਵਿੱਚ ਪਾ ਦੇ ਨਾਮ ਦਾਨ।
ਜਨਮਾਂ ਦੀ ਮੱਲ ਲੱਗੀ ਮਨ ਨੂੰ,
ਧੁੱਪੇ ਦਾਤਾ ਕਰੋ ਨਾਮ ਨਾਲ ਜੀ।
ਨਾਮ ਦਾ ਖਜਾਨਾਂ ਪਟਵਾਰੀ ਨੂੰ,
ਦੇ ਕੇ ਸਾਹਿਬਾ ਕਰੋ ਮਾਲਾ ਮਾਲ ਜੀ।
ਨਾਮ ਦਾ ਖਜ਼ਾਨਾ ਪਟਵਾਰੀ ਨੂੰ,
ਦੇ ਕੇ ਸਾਹਿਬਾ ਕਰੋ ਮਾਲਾ ਮਾਲ ਜੀ।
ਓਏ ਤਾਨਾ ਹਿਤ ਵਾਲੀ ਦੋ ਜਹਾਨ ਦੇ,
ਓਏ ਤਾਨਾ ਹਿਤ ਵਾਲੀ ਦੋ ਜਹਾਨ ਦੇ,
ਸਾਹਿਬਾ ਤੇਰੇ ਚਰਨਾਂ ਤੋਂ ਜਾਵਾਂ ਕੁਰਬਾਨ।
ਹੋ ਕੇ ਮਿਹਰਵਾਨ ਮਿਹਰਾਂ ਵਾਲਿਆ,
ਝੋਲੀ ਵਿੱਚ ਪਾ ਦੇ ਨਾਮ ਦਾਨ।
ਹੋ ਕੇ ਮਿਹਰਵਾਨ ਮਿਹਰਾਂ ਵਾਲਿਆ,
ਝੋਲੀ ਵਿੱਚ ਪਾ ਦੇ ਨਾਮ ਦਾਨ।
Lyrics Submitted by ~Hkd
Lyrics provided by https://damnlyrics.com/