Dil Kach Da

Rani Randeep

ਦਿਲ ਕੱਚ ਦਾ ਤੇ ਪੱਥਰਾਂ ਦਾ ਜੱਗ ਸੀ, ਚੋਟਾਂ ਅੱਲੜ-ਪੁਣੇ ਚ ਗਈਆਂ ਲੱਗ ਸੀ।

ਸੀਨੇ ਵਿੱਚ ਪਹਿਲਾਂ ਹੀ ਸੀ ਜਖਮ ਬਥੇਰੇ,
ਸੀਨੇ ਵਿੱਚ ਪਹਿਲਾਂ ਹੀ ਸੀ ਜਖਮ ਬਥੇਰੇ, ਹੋਰ ਕਾਤੋਂ ਕਹਿਰ ਢਾਹ ਗਿਆਂ।
ਤੂੰ ਤਾਂ ਆਇਆ ਸੀ ਵੰਡਾਉਣ ਦੁੱਖ ਮੇਰੇ ਵੇ ਸੋ ਦੁੱਖ ਹੋਰ ਲਾ ਗਿਆਂ ਵੇ..।
ਸੋ ਦੁੱਖ ਹੋਰ ਲਾ.. ਗਿਆਂ।

ਕਹਿੰਦੇ ਲੋਕੀ ਇੱਕੋ ਵੇਰ ਹੁੰਦਾ ਐ ਪਿਆਰ ਵੇ, ਕਿਉਂ ਕੀਤਾ ਮੈਂ ਦੂਜੀ ਵਾਰੀ ਇਤਬਾਰ ਵੇ।

ਝੂਠੀ ਹਮਦਰਦੀ ਦੀ ਝੂਠੀ ਤੇਰੀ ਖੇਡ ਸੀ,ਝੂਠੀ ਹਮਦਰਦੀ ਦੀ ਝੂਠੀ ਤੇਰੀ ਖੇਡ ਸੀ।
ਝੱਲ੍ਹਾ ਦਿਲ ਧੋਖਾ ਖਾ ਗਿਆ ਵੇ, ਝੱਲ੍ਹਾ ਦਿਲ ਧੋਖਾ ਖਾ ਗਿਆਂ।
ਤੂੰ ਤਾਂ ਆਇਆ ਸੀ ਵੰਡਾਉਣ ਦੁੱਖ ਮੇਰੇ ਵੇ ਸੋ ਦੁੱਖ ਹੋਰ ਲਾ ਗਿਆਂ ਵੇ..।
ਸੋ ਦੁੱਖ ਹੋਰ ਲਾ.. ਗਿਆਂ।

ਮੈਂ ਸਾਂ ਮੋਮਬੱਤੀ ਤੂੰ ਤਿੱਲੀ ਬਣ ਗਿਆ ਸੀ, ਚਾਨਣ ਵੀ ਕੀਤਾ ਮੈਂ ਮੱਚਣਾ ਵੀ ਪਿਆ ਸੀ।

ਸਾਨੂੰ ਰਾਖ ਕਰਕੇ ਹੀ ਬੁਝਣੀ ਐ ਹੁਣ, ਸਾਨੂੰ ਰਾਖ ਕਰਕੇ ਹੀ ਬੁਝਣੀ ਐ ਹੁਣ।
ਅੱਗ ਜਿਹੜੀ ਤੂੰ ਮਚਾ ਗਿਆ ਵੇ, ਅੱਗ ਜਿਹੜੀ ਤੂੰ ਮਚਾ ਗਿਆਂ।
ਤੂੰ ਤਾਂ ਆਇਆ ਸੀ ਵੰਡਾਉਣ ਦੁੱਖ ਮੇਰੇ ਵੇ ਸੋ ਦੁੱਖ ਹੋਰ ਲਾ ਗਿਆਂ ਵੇ..।
ਸੋ ਦੁੱਖ ਹੋਰ ਲਾ.. ਗਿਆਂ।

ਭਰੇਂਗਾ ਦਿਲ ਹਰਜਾਨਾ ਕੀਤੀ ਬੇਵਫਾਈ ਦਾ, ਨਾਮ ਉਦੋਂ ਪੁਛੇਂਗਾ ਤੂੰ ਦੁੱਖਾਂ ਦੀ ਦਵਾਈ ਦਾ।

ਬਣ ਤੇਰੇ ਵਾਂਗ ਜਾਵਾਂ ਸੱਜਣ ਕੋਈ ਤੇਰਾ,ਬਣ ਤੇਰੇ ਵਾਂਗ ਜਾਵਾਂ ਸੱਜਣ ਕੋਈ ਤੇਰਾ।
ਸਾਡੀ ਜੂਨੇ ਤੈਨੂੰ ਪਾ ਗਿਆ ਵੇ, ਸਾਡੀ ਜੂਨੇ ਤੈਨੂੰ ਪਾ ਗਿਆ।
ਤੂੰ ਤਾਂ ਆਇਆ ਸੀ ਵੰਡਾਉਣ ਦੁੱਖ ਮੇਰੇ ਵੇ ਸੋ ਦੁੱਖ ਹੋਰ ਲਾ ਗਿਆਂ ਵੇ..।
ਸੋ ਦੁੱਖ ਹੋਰ ਲਾ.. ਗਿਆਂ।

Lyrics Submitted by Amrik Singh

Lyrics provided by https://damnlyrics.com/