damnlyrics.com

Fakir

ਬੁੱਲੀਆਂ ਤੇ ਹਾਸੇ ਦੂਜੇ ਨੈਣਾਂ ਚ ਖੁਮਾਰ ,ਸੋਹਣਿਆਂ ਦੇ ਹੁੰਦੇ ਨੇ ਇਹ ਖਾਸ ਹਥਿਆਰ

ਲੰਘ ਜਾਣਾ ਆਸ਼ਕਾਂ ਦੇ ਸੀਨਿਆਂ ਨੂੰ ਚੀਰ ਕੇ , ਲੰਘ ਜਾਣਾ ਆਸ਼ਕਾਂ ਦੇ ਸੀਨਿਆਂ ਨੂੰ ਚੀਰ ਕੇ

ਤੋਰ ‘ਚ ਮੜਕ ਜਿਹੀ ਰੱਖਣੀ ,

ਛੱਡਣਾ ਫ਼ਕੀਰ ਕਰਕੇ , ਐਸੀ ਸੋਹਣਿਆਂ ਦੀ ਹੁੰਦੀ ਯਾਰੋ ਤੱਕਣੀ ... ਛੱਡਣਾ ਫ਼ਕੀਰ ਕਰਕੇ .

ਨੈਣਾਂ ਨਾਲ ਨੈਣਾਂ ਨੂੰ ਸਲਾਮ ਕਰਨੇ , ਕੰਮ ਜਿਹੜੇ ਖਾਸ ਨੇ ਓਹ ਆਮ ਕਰਨੇ

ਰੂਪ ਦੇ ਝਨਾਵਾਂ ਵਿੱਚ ਰੱਖਣੇ ਤੁਫਾਨ ... ਰੂਪ ਦੇ ਝਨਾਵਾਂ ਵਿੱਚ ਰੱਖਣੇ ਤੁਫਾਨ

ਕਦੇ ਹੱਸਣਾ ਤੇ ਕਦੇ ਘੂਰੀ ਵੱਟਣੀ .

ਛੱਡਣਾ ਫ਼ਕੀਰ ਕਰਕੇ , ਐਸੀ ਸੋਹਣਿਆਂ ਦੀ ਹੁੰਦੀ ਯਾਰੋ ਤੱਕਣੀ ... ਛੱਡਣਾ ਫ਼ਕੀਰ ਕਰਕੇ .

ਮਹਿਫਲਾਂ ਚ ਜਾਣਾ ਮੇਲਿਆਂ ਚ ਘੁਮਣਾ , ਖਿੜੇ ਖਿੜੇ ਰਹਿਣਾ , ਕੱਤਣਾ ਜੇ ਤੁਮਬਲਾਂ ,

ਖਿਚ੍ਹ ਖ੍ਹਿਚ ਮਾਰਨੇ ਅਦਾਵਾਂ ਵਾਲੇ ਤੀਰ , ਕਹਿੰਦੇ ਆਸ਼ਿਕਾਂ ਦੀ ਫਾਹੇ ਲਾਈ ਰੱਖਣੀ

ਛੱਡਣਾ ਫ਼ਕੀਰ ਕਰਕੇ , ਐਸੀ ਸੋਹਣਿਆਂ ਦੀ ਹੁੰਦੀ ਯਾਰੋ ਤੱਕਣੀ ... ਛੱਡਣਾ ਫ਼ਕੀਰ ਕਰਕੇ .

ਜੱਗੇਆ ਇਹ ਪੱਟਣ ਖੁਆ ਕੇ ਚੂਰੀਆਂ , ਫੇਰ ਲਖ੍ਹਾਂ ਕੋਹਾਂ ਦੀਆਂ ਪਾਓਣ ਦੂਰੀਆਂ

ਰਾਹਾਂ ਚ ਖਿਲਾਰ ਦੇਣੇ ਕੰਡਿਆਂ ਦੇ ਢੇਰ , ਰਾਹਾਂ ਚ ਖਿਲਾਰ ਦੇਣੇ ਕੰਡਿਆਂ ਦੇ ਢੇਰ ,

ਨੰਗੇ ਪੈਰਾਂ ਦੀ ਸ਼ਰਤ ਇਹਨਾਂ ਰੱਖਣੀ

ਛੱਡਣਾ ਫ਼ਕੀਰ ਕਰਕੇ , ਐਸੀ ਸੋਹਣਿਆਂ ਦੀ ਹੁੰਦੀ ਯਾਰੋ ਤੱਕਣੀ ... ਛੱਡਣਾ ਫ਼ਕੀਰ ਕਰਕੇ .

Lyrics Submitted by Mandeep

Enjoy the lyrics !!!