damnlyrics.com

Kanjka Naal Khede

ਕੰਜ਼ਕਾਂ ਨਾਲ ਖੇਡੇ

=========

ਵੇਖੋ, ਮਈਆ ਜੀ ਨੇ ਕੈਸੀ, ਲੀਲਾ ਹੈ ਰਚਾਈ ll,,

ਰੂਪ, ਕੰਨਿਆਂ ਦਾ ਧਾਰ ਕੇ ਹੈ, ਆਈ ਭੋਲੀ ਮਾਂ,

ਕੰਜ਼ਕਾਂ ਨਾਲ ਖੇਡੇ,,,,,

ਕੰਜ਼ਕਾਂ ਨਾਲ ਖੇਡੇ,,, 'ਜੈ ਜੈ ਮਾਂ',

ਕੰਜ਼ਕਾਂ ਨਾਲ ਖੇਡੇ,,, 'ਜੈ ਜੈ ਮਾਂ' ll

^ਬ੍ਰਹਮਾ ਵਿਸ਼ਨੂੰ ਮਹੇਸ਼, ਹੋਣ ਦੰਗ ਵੇਖ ਵੇਖ ll,

ਛੱਡ ਮੰਦਿਰਾਂ ਨੂੰ, ਬਾਗਾਂ ਵਿੱਚ, ਆਈ ਭੋਲੀ ਮਾਂ,

ਕੰਜ਼ਕਾਂ ਨਾਲ ਖੇਡੇ,,,,,

ਕੰਜ਼ਕਾਂ ਨਾਲ ਖੇਡੇ,,, 'ਜੈ ਜੈ ਮਾਂ',

ਕੰਜ਼ਕਾਂ ਨਾਲ ਖੇਡੇ,,, 'ਜੈ ਜੈ ਮਾਂ' ll

ਉੱਚੀ ਪਿਪਲੀ, ਪੀਂਘਾਂ ਪਾਈਆਂ, ਦੇਵਣ ਕੰਜ਼ਕਾਂ, ਝੂਹਟਾ

ਓ ਭਗਤੋ, ਦੇਵਣ ਕੰਜ਼ਕਾਂ ਝੂਹਟਾ l

ਬਾਗਾਂ ਦੇ ਵਿੱਚ, ਮਹਿਕ ਖਿਲਾਰੇ, ਹਰ ਪੱਤਾ ਹਰ,

ਬੂਟਾ ਓ ਭਗਤੋ, ਹਰ ਪੱਤਾ ਹਰ ਬੂਟਾ l

^ਗਿੱਧੇ ਕੰਜ਼ਕਾਂ ਨੇ ਪਾਏ, ਨਾਲੇ ਗੁਣ ਓਹਦੇ ਗਾਏ ll,

ਸਾਰੇ, ਤੱਕ ਕੇ ਨਜ਼ਾਰੇ, ਮੁਸਕਾਈ ਭੋਲੀ ਮਾਂ,

ਕੰਜ਼ਕਾਂ ਨਾਲ ਖੇਡੇ,,,,,

ਕੰਜ਼ਕਾਂ ਨਾਲ ਖੇਡੇ,,, 'ਜੈ ਜੈ ਮਾਂ',

ਕੰਜ਼ਕਾਂ ਨਾਲ ਖੇਡੇ,,, 'ਜੈ ਜੈ ਮਾਂ' ll

ਸਾਉਣ ਮਹੀਨਾ, ਅੰਬਰਾਂ ਵਿਚੋਂ, ਰਹਿਮਤ ਮਾਂ ਦੀ, ਬਰਸੇ

ਓ ਭਗਤਾ, ਰਹਿਮਤ ਮਾਂ ਦੀ ਬਰਸੇ l

ਚਰਨਾਂ ਦੀ ਛੋਹ, ਸ਼ਾਸ਼ਤਰ ਵੇਖੋ, ਇੰਦਰ ਵੀ ਪਿਆ,

ਤਰਸੇ ਓ ਭਗਤਾ, ਇੰਦਰ ਵੀ ਪਿਆ ਤਰਸੇ l

^ਠੰਡੀ ਹਵਾ ਦੇ ਫ਼ੁਹਾਰੇ, ਦੇਂਦੇ ਪੀਂਘਾਂ ਨੂੰ ਹੁਲਾਰੇ ll,

ਵਿੱਚ ਬਾਗਾਂ ਦੇ, ਬਹਾਰ ਲੈ ਕੇ, ਆਈ ਭੋਲੀ ਮਾਂ,

ਕੰਜ਼ਕਾਂ ਨਾਲ ਖੇਡੇ,,,,,

ਕੰਜ਼ਕਾਂ ਨਾਲ ਖੇਡੇ,,, 'ਜੈ ਜੈ ਮਾਂ',

ਕੰਜ਼ਕਾਂ ਨਾਲ ਖੇਡੇ,,, 'ਜੈ ਜੈ ਮਾਂ' ll

ਗ਼ੋਟੇ ਵਾਲੀ, ਚੁੰਨੀ ਸਿਰ ਤੇ, ਗਲ਼ ਵਿੱਚ ਮੋਤੀ, ਮਾਲਾ

ਮਾਂ ਦੇ, ਗਲ਼ ਵਿੱਚ ਮੋਤੀ ਮਾਲਾ l

ਸੁੰਦਰ ਰੂਪ, ਮਈਆ ਦਾ ਆਖੇ, ਕਰਮਾ, ਰੋਪੜ ਵਾਲਾ

ਓ ਭਗਤੋ, ਕਰਮਾ ਰੋਪੜ ਵਾਲਾ ll

^ਸੋਹਣਾ ਬਾਂਹਾਂ ਵਿੱਚ ਚੂੜਾ, ਰੰਗ ਮਹਿੰਦੀ ਦਾ ਵੀ ਗੂੜ੍ਹਾ ll,

ਲਾਲ ਬਾਣੇ ਵਿੱਚ, ਸੱਜ ਕੇ ਹੈ, ਆਈ ਭੋਲੀ ਮਾਂ,

ਕੰਜ਼ਕਾਂ ਨਾਲ ਖੇਡੇ,,,,,

ਕੰਜ਼ਕਾਂ ਨਾਲ ਖੇਡੇ,,, 'ਜੈ ਜੈ ਮਾਂ',

ਕੰਜ਼ਕਾਂ ਨਾਲ ਖੇਡੇ,,, 'ਜੈ ਜੈ ਮਾਂ' ll

ਵੇਖੋ, ਮਈਆ ਜੀ ਨੇ ਕੈਸੀ, ਲੀਲਾ ਹੈ ਰਚਾਈ ll,,

ਰੂਪ ਕੰਨਿਆਂ ਦਾ, ਧਾਰ ਕੇ ਹੈ, ਆਈ ਭੋਲੀ ਮਾਂ,

ਕੰਜ਼ਕਾਂ ਨਾਲ ਖੇਡੇ,,,,,

ਕੰਜ਼ਕਾਂ ਨਾਲ ਖੇਡੇ,,, 'ਜੈ ਜੈ ਮਾਂ',

ਕੰਜ਼ਕਾਂ ਨਾਲ ਖੇਡੇ,,, 'ਜੈ ਜੈ ਮਾਂ' ll

ਕੰਜ਼ਕਾਂ ਨਾਲ ਖੇਡੇ,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics Submitted by ANILRAMURTIBHOPAL

Enjoy the lyrics !!!