Dassien Kalgi Waleya Ve - Satwinder Bitti
| Page format: |
Dassien Kalgi Waleya Ve Lyrics
ਦੱਸੀ ਕਲਗ਼ੀ ਵਾਲਿਆ ਵੇ
===============
ਦੱਸੀ ਕਲਗ਼ੀ ਵਾਲਿਆ ਵੇ, ਕਿੱਥੇ ਲਾਲਾਂ ਦੇ ਨੇ ਜੋੜੇ ll
ਮਾਤਾ ਗੁਜ਼ਰੀ ਦਿੱਸਦੀ ਨਾ, ਕਿੱਥੇ ਪਾਇਆ ਓਹਨਾਂ ਵਿਛੋੜੇ ll
ਮੇਰੇ ਲਾਲਾਂ ਦੇ ਜੋੜੇ,,,ll, ਮੇਰੇ ਸੋਹਣੇ ਰਾਜ ਦੁਲਾਰੇ,
ਪੈ ਗਿਆ ਵਿਛੋੜਾ ਸੀ, ਆ ਕੇ ਸਰਸਾ ਨਦੀ ਕਿਨਾਰੇ l
ਫ਼ਤੇਹ ਸਿੰਘ ਤੇ ਜ਼ੋਰਾਵਰ, ਜੇਹੜੇ ਉਮਰਾਂ ਦੇ ਵਿੱਚ ਥੋੜੇ ll
ਕਿਸ ਜ਼ਾਲਮ ਨੇ ਆ ਕੇ, ਫ਼ੁੱਲ ਡਾਲੀ ਨਾਲੋਂ ਤੋੜੇ ll
ਗੰਗੂ ਰਾਮ ਰਸੋਈਆ ਸੀ,,,ll, ਜਿਸ ਨੇ ਐਨਾ ਜ਼ੁਲਮ ਕਮਾਇਆ,
ਤੇਰੇ ਛੋਟੇ ਲਾਲਾਂ ਨੂੰ, ਜਿਸ ਨੇ ਠਾਣੇ ਵਿੱਚ ਫੜਾਇਆ l
ਓਹੋ ਕੇਹੜਾ ਪਾਪੀ ਸੀ, ਜਿਸ ਨੇ ਦਿੱਤੀਆਂ ਸੀ ਸਜ਼ਾਵਾਂ ll
ਕਿਵੇਂ ਪਾਈ ਸ਼ਹੀਦੀ ਸੀ, ਸੁਣ ਕੇ ਦਿਲ ਦੀ ਪਿਆਸ ਬੁਝਾਵਾਂ ll
ਸਰਹੰਦ ਦੀ ਧਰਤੀ ਤੇ,,,ll, ਓਹਨਾਂ ਜਾ ਕੇ ਫ਼ਤੇਹ ਬੁਲਾਈ,
ਨੀਹਾਂ ਵਿੱਚ ਚਿਣੇ ਗਏ, ਓਹਨਾਂ ਧਰਮ ਨੂੰ ਲਾਜ਼ ਨਾ ਲਾਈ l
ਜੋ ਵੱਡਿਆਂ ਨਾਲ ਬੀਤੀ, ਗੁਰੂ ਜੀ ਓਹ ਵੀ ਜ਼ਰਾ ਸੁਣਾਓ ll
ਮੇਰੇ ਦਿਲ ਵਿੱਚ ਭੜਕ ਰਹੀ, ਮਮਤਾ ਦੀ ਅਗਨ ਬੁਝਾਓ ll
ਮੇਰੇ ਅਜੀਤ ਜੁਝਾਰ ਨੇ,,,ll, ਧੂਹ ਕੇ ਖਿੱਚੀਆਂ ਜਦ ਤਲਵਾਰਾਂ,
ਲੱਖਾਂ ਤਾਈਂ ਮਾਰ ਦਿੱਤਾ, ਕੀਤੇ ਫੱਟੜ ਕਈ ਹਜ਼ਾਰਾਂ l
ਜੰਗ ਹੋਇਆ ਕਿੱਥੇ ਸੀ, ਕਿੱਥੇ ਓਹਨਾਂ ਨੇ ਜ਼ੌਹਰ ਵਿਖਾਏ ll
ਓਹ ਧਰਤੀ ਕੇਹੜੀ ਸੀ, ਜਿਸ ਨੇ ਸ਼ਹੀਦੀ ਜ਼ਾਮ ਪਿਆਏ ll
ਚਮਕੌਰ ਦੀ ਧਰਤੀ ਸੀ,,,ll, ਜਿੱਥੇ ਜ਼ਮਕੇ ਹੋਈ ਲੜਾਈ,
ਮੇਰੇ ਲਾਲਾਂ ਨੇ ਹੱਸ ਕੇ, ਓਥੇ ਲਾੜ੍ਹੀ ਮੌਤ ਵਿਆਹੀ ll
ਅਪਲੋਡਰ- ਅਨਿਲਰਾਮੂਰਤੀਭੋਪਾਲ