Sabar (feat. Dynex) - Parmar Jass
Page format: |
Sabar (feat. Dynex) Lyrics
ਦਿਲ ਟੁੱਟਿਆ ਤੇ ਰੋਈ ਜਾਵਾਂ ਸਾਰੀ ਰਾਤ ਨੀ
ਇਹ ਚੰਨ ਤਾਰੇ ਹੱਸਦੇ ਨਾ ਪੁੱਛਣ ਬਾਤ ਨੀ
ਇਹ ਟੁੱਟਿਆ ਏ ਰਾਂਝਾ ਕਿਸੇ ਹੀਰ ਕਰਕੇ
ਡੁੱਲ੍ਹ ਗਿਆ ਏ ਸਿਆਹੀ ਬਣ ਨੀਰ ਕਰਕੇ
ਲਾਓੁਂਦਾ ਰਹਿ ਗਿਆ ਨੀ ਦਿਲ ਜਿੱਥੇ ਲਾਓੁਣਾ ਸੀ ਦਿਮਾਗ
ਦਿਲ ਟੁੱਟੇ ਤੇ ਸ਼ਾਇਰ ਸਾਲਾ ਹੋ ਕੇ ਬਹਿ ਗਿਆ
ਮੈਂ ਕਰਦਾ ਹੀ ਰਹਿ ਗਿਆ ਸਬਰ ਸੋਹਣੀਏ
ਤੈਨੂੰ ਹੱਥਾਂ ਮੇਰਿਆਂ ਚੋਂ ਕੋਈ ਖੋਹ ਕੇ ਲੈ ਗਿਆ
ਕਿੰਨੇ ਟੇਕਦਾ ਸੀ ਮੱਥੇ ਤੈਨੂੰ ਪਾਓੁਣ ਵਾਸਤੇ
ਇਹਨਾਂ ਲੋਕਾਂ ਦੀਆਂ ਨਜ਼ਰਾਂ ਤੋਂ ਲਾਹੁਣ ਵਾਸਤੇ
ਤੇਰਾ ਮੇਰਾ ਨੀ ਸੀ Match ਭਾਵੇਂ ਗੱਲ ਵੱਖਰੀ
ਤੂੰ ਕਿਓਂ ਕੀਤਾ Timepass ਮਨ ਲਾਓੁਣ ਵਾਸਤੇ
ਕਦੇ ਬਣ ਨਾ ਹੋਇਆ ਜੋ ਮੈਥੋਂ ਚਾਹੁੰਦੀ ਸੀ
ਪਤਾ ਹੰਝੂਆਂ ਨੂੰ ਕਾਹਤੋਂ ਇਹ ਰੋ ਕੇ ਸਹਿ ਗਿਆ
ਮੈਂ ਕਰਦਾ ਹੀ ਰਹਿ ਗਿਆ ਸਬਰ ਸੋਹਣੀਏ
ਤੈਨੂੰ ਹੱਥਾਂ ਮੇਰਿਆਂ ਚੋਂ ਕੋਈ ਖੋਹ ਕੇ ਲੈ ਗਿਆ
ਗੱਲ ਮੁੱਕਦੀ ਏ level ਔਕਾਤਾਂ ਤੱਕ ਨੀ
ਕੋਈ ਛੱਡ ਜਾਂਦਾ ਪੈਸਾ ਤੇ ਕੋਈ ਜਾਤਾਂ ਤੱਕ ਨੀ
ਪਹਿਲਾਂ ਕਰਦੇ ਪਿਆਰ ਫੇਰ ਕਰਦੇ ਵਪਾਰ
ਪੱਲੇ ਰਹਿਗੀ ਏ ਨੀ ਅੱਗ ਨਾਲੇ ਜਿਸਮਾਂ ਦੀ ਮਾਰ
ਨੀ ਮੈਂ ਭੁੱਲਦਾ ਨੀ ਬੋਲ ਜੋ ਤੂੰ ਬੋਲ ਗਈ
ਛੱਡ ਜਾਣ ਤੇ ਜੋ ਬੂਹੇ ਆਪੇ ਢੋਹ ਕੇ ਬਹਿ ਗਿਆ
ਮੈਂ ਕਰਦਾ ਹੀ ਰਹਿ ਗਿਆ ਸਬਰ ਸੋਹਣੀਏ
ਤੈਨੂੰ ਹੱਥਾਂ ਮੇਰਿਆਂ ਚੋਂ ਕੋਈ ਖੋਹ ਕੇ ਲੈ ਗਿਆ
Lyrics Submitted by Parmar Jass